ਪੰਜਾਬੀ ਰਾਈਟਰ ਸਨੀ ਸਹੋਤਾ
ਨਾ ਬਹੁਤਾ ਹੱਕ ਜਤਾਇਆ ਕਰ,
ਮੈ ਤੇਰੀ ਜਗੀਰ ਨਹੀ
ਮੈ ਨਹੀ ਤਖਤ ਹਜਾਰਾ ਛੱਡਣਾ,
ਤੇ ਤੂੰ ਵੀ ਕੋਈ ਹੀਰ ਨਹੀ
ਮੈ ਵਾਦਿਆ ਤੋ ਮੁਨਕਰ ਜੇਕਰ,
ਤੂੰ ਵੀ ਪੱਥਰ ਤੇ ਲਕੀਰ ਨਹੀ
ਜੁਲਮ ਨੂੰ ਵੇਖਕੇ ਅੱਖ ਨਾ ਫੇਰੀ,
ਜੇ ਮਰਿਆ ਅਜੇ ਜਮੀਰ ਨਹੀ
ਤੇਰੇ ਹੋਣਗੇ, ਤੂੰ ਹੀ ਮੰਨੀ ਜਾ,
ਮਿੱਟੀ ਦੀ ਢੇਰੀ ਮੇਰੇ ਪੀਰ ਨਹੀ
ਜੋ ਕਹਿਨਾ ਏ ਉਹ ਕਰਿਆ ਵੀ ਕਰ,
ਹੁਣ ਚੱਲਣੀ ਝੂਠੀ ਤਕਰੀਰ ਨਹੀ
ਯਰਾਨੇ ਹੋਰ ਵੀ ਬਥੇਰੇ ਪੈਣੈਗੇ,
ਤੇਰੀ - ਮੇਰੀ ਦੋਸਤੀ ਅਖੀਰ ਨਹੀ
|