Soni Dhiman
ਸੋਨੀ ਧੀਮਾਨ

Punjabi Writer
  

Punjabi Poetry Soni Dhiman

ਪੰਜਾਬੀ ਰਾਈਟਰ ਸੋਨੀ ਧੀਮਾਨ

1. ਇੱਕ ਦੋ ਕੱਪੜੇ

ਮੈਨੂੰ ਇੱਕ ਦੋ ਕੱਪੜੇ ਪਾਕੇ ਭੇਜ
ਮੇਰੇ ਜਾਣ ਦਾ ਹਵਨ ਕਰ

ਬਿਨ ਕਫ਼ਨ ਇਸ ਬੇਈਮਾਨ ਨੂੰ
ਤੇਰੇ ਦਿਲ ਵਿੱਚ ਦਫ਼ਨ ਕਰ

ਮੇਰੇ ਨਾਲ ਤੂੰ ਖੋਇਆ
ਤੇ ਪਿੱਛੋਂ ਯਾਰ ਸਾਰੇ ਖੋਏ ਮੈਂ

ਯਾ ਮੈਂ ਆਵਾਂ ਪਹਿਲਾਂ
ਯਾ ਤੂੰ ਆਉਣ ਦਾ ਜਤਨ ਕਰ

ਬਿਨ ਕਫ਼ਨ ਇਸ ਬੇਈਮਾਨ ਨੂੰ
ਤੇਰੇ ਦਿਲ ਵਿੱਚ ਦਫ਼ਨ ਕਰ।

2. ਮੇਰੇ ਬਾਦ ਇਹ ਰਹੂ

ਸਾਫ ਤੇ ਸੁੱਚੀ ਗੱਲ ਜਹੇ
ਤੇਰੇ ਬੋਲ ਵੇ ਬੇਈਮਾਨਾ

ਆਏ ਨੂੰ ਮੈਂ ਰੱਖਦੀ ਆਂ
ਮੇਰੇ ਕੋਲ ਵੇ ਬੇਈਮਾਨਾ

ਕਹਿੰਦੀ ਪਤਾ ਮੈਨੂੰ ਕੋਈ ਅੱਗ ਵਿੱਚ ਅੰਦਰੋਂ ਸਿਕਦਾ ਐ ਤੂੰ
ਐਵੇਂ ਤਾਂ ਨੀ ਐਨਾ ਸੋਹਣਾ ਲਿਖਦਾ ਐ ਤੂੰ

ਮੇਰੇ ਸਾਹ ਤੇਰੇ ਸਂਹ ਇੱਕੋ ਜਹੇ
ਮੇਰੇ ਬਾਦ ਜੋ ਵੀ ਰਹੇ

ਖਾਮੋਸ਼ ਭਰੀ ਨਜ਼ਰ ਤੇ ਆਕੇ ਜਦ ਟਿੱਕਦਾ ਐ ਤੂੰ
ਕਿੰਨਾਂ ਸੋਹਣਾ ਲਿਖਦਾ ਐ ਤੂੰ।

ਬੇਖਬਰੇ ਲਈ ਖਬਰ ਜਹੇ
ਤੇਰੇ ਲਿਖੇ ਬੋਲਾਂ ਵਿੱਚ ਵੀ ਦਿਖਦਾ ਐ ਤੂੰ
ਕਿੰਨਾਂ ਸੋਹਣਾ ਲਿਖਦਾ ਐ ਤੂੰ।

3. ਤੇਰੇ ਨਸ਼ੇ ਦੀ ਆਦਤ

ਜੋ ਵੀ ਲਿਖਿਆ ਬਸ ਤੇਰੇ ਲਈ
ਜੋ ਵੀ ਗਾਇਆ ਬਸ ਤੇਰੇ ਲਈ

ਬੇਵਜਾਹ ਕੱਲੀ ਬਹਿ
ਮੈਨੂੰ ਯਾਦ ਕਰਦੀ ਰਿਹਾ ਕਰ
ਮੇਰੀ ਅਵਾਜ ਸੁਣਦੀ ਰਿਹਾ ਕਰ

ਮੈਨੂੰ ਤੇਰੇ ਨਸ਼ੇ ਦੀ ਆਦਤ ਹੁਣ ਵੀ ਹੈ
ਤੇਰੇ ਸਿਰਹਾਣੇ ਤੇ ਮੇਰੀ ਫੋਟੋ ਲੁੱਕੀ ਕਿਤੇ ਹੁਣ ਵੀ ਹੈ

ਮੇਰੇ ਦਿੱਤੇ ਪਰਫਿਊਮ ਨੂੰ ਮੇਰੀ ਯਾਦ ਵਿੱਚ ਲਾ ਲਿਆ ਕਰ
ਯਾ ਛੱਡ ਇਹਨਾ ਗੱਲਾਂ ਨੂੰ
ਤੂੰ ਮੇਰੀ ਆਵਾਜ਼ ਸੁਣਦੀ ਰਿਹਾ ਕਰ।

4. ਮੇਰੀ ਕਿਸੇ ਨਾਲ ਰਾਸ ਨਈਂ

ਬੇਈਮਾਨ ਕਿਸੇ ਤਾਲੀਮ ਦਾ ਮੋਹਤਾਜ ਨਈਂ
ਜਿਹਦੀ ਉਡੀਕ ਸੀ ਓੁਹਨੂੰ ਪਾਇਆ ਸਿਰਫ ਖੁਆਬਾਂ 'ਚ
ਹੁਣ ਤੇਰੇ ਨਾਲ ਤਾਂ ਕੀ ਮੇਰੀ ਕਿਸੇ ਨਾਲ ਰਾਸ ਨਈਂ

ਜੁੜਨਾ ਛੱਡ ਤਾ ਹੁਣ ਮੈਂ ਟੁੱਟ ਕੇ ਚੱਲਦਾਂ
ਹਰ ਭੀੜ ਹਰ ਆਬਾਦੀ ਤੋਂ ਮੈਂ ਛੁੱਟ ਕੇ ਚਲਦਾਂ

ਕਈ ਗੱਲਾਂ ਨੇ ਕਰਨ ਨੂੰ ਪਰ ਐਨੀ ਵੀ ਖਾਸ ਨਈਂ
ਹੁਣ ਤੇਰੇ ਨਾਲ ਤਾਂ ਕੀ ਮੇਰੀ ਕਿਸੇ ਨਾਲ ਰਾਸ ਨਈਂ

5. ਤੇਰਾ ਅਹਿਸਾਸ

ਤਕਲੀਫ ਦਾ ਮਸਲਾ ਹੈ ਮੇਰੇ ਯਾਰ
ਮੈਨੂੰ ਮੇਰੇ ਦਰਦ ਦਾ ਮਰਹਮ ਦੇਕੇ ਜਾ

ਮੇਰੀ ਰੂਹ ਨੂੰ ਤੇਰੇ ਹੋਣ ਦਾ ਅਹਿਸਾਸ ਹੋਵੇ
ਮੇਰੇ ਚਿਹਰੇ ਦਾ ਅਕਸ ਬਣਕੇ ਆ।

ਲਫਜਾਂ ਦੀ ਖੇਡ ਹੈ ਕਿੱਤੇ ਸ਼ੋਹਰਤ ਦਾ ਨਸ਼ਾ
ਰੌਣਕ ਦੇ ਬਜ਼ਾਰ ਵਿੱਚ ਕਰਜ਼ੇ ਦੀ ਬੋਲੀ ਲਾ

ਮਹਿੰਗੀ ਕਲਮ ਦੀ ਸਿਆਹੀ ਨਾਲ ਤੇਰੀ ਰੂਹ ਦੇ ਚਿੱਥੜੇ ਖਾ
ਤਕਲੀਫ ਦਾ ਮਸਲਾ ਹੈ ਮੇਰੇ ਯਾਰ
ਮੈਨੂੰ ਮੇਰੇ ਦਰਦ ਦਾ ਮਰਹਮ ਦੇਕੇ ਜਾ।

6. ਮੇਰੀ ਕਿਤਾਬ

ਮੇਰੇ ਕਹਿਣ ਤੋਂ ਕੁਝ ਪਹਿਲਾਂ ਹੀ
ਮੇਰੀ ਲਿਖੀ ਕਿਤਾਬ ਬਣਕੇ ਆ
ਮੈਂ ਸੁਣਨੇ ਗੀਤ ਬਹਾਰ ਦੇ
ਤੂੰ ਮੇਰੀ ਰਬਾਬ ਬਣਕੇ ਆ

ਕੋਹਾਂ ਦੂਰ ਵੱਜੀ ਛੱਲ ਦਾ
ਅਹਿਸਾਸ ਬਣਕੇ ਆ
ਮੈਂ ਜਿਵੇਂ ਸ਼ਾਹਜਹਾਂ ਅੱਜ ਦਾ
ਤੂੰ ਮੇਰੀ ਮੁਮਤਾਜ ਬਣਕੇ ਆ

ਹੋਵੇ ਓੁਰਦੂ ਦਾ ਲੇਖਕ
ਗੁਲਾਮ ਅੱਬਾਸ ਬਣਕੇ ਆ
ਬਿਰਹੋਂ ਦੇ ਜੋ ਗੀਤ ਗਓੁਣ
ਤੂੰ ਸ਼ਿਵ ਕੁਮਾਰ ਬਣਕੇ ਆ।