Pali Khadim
ਪਾਲੀ ਖ਼ਾਦਿਮ

Punjabi Writer
  

ਪਾਲੀ ਖ਼ਾਦਿਮ

ਪਾਲੀ ਖ਼ਾਦਿਮ (੧੭ ਫਰਵਰੀ ੧੯੮੨-) ਦਾ ਜਨਮ ਅਹਿਮਦਗੜ੍ਹ ਵਿਖੇ ਹੋਇਆ। ਇਹਨਾਂ ਦਾ ਅਸਲ ਨਾਂ ਅੰਮ੍ਰਿਤਪਾਲ ਸਿੰਘ ਹੈ। ਇਹ ਪੇਸ਼ੇ ਵਜੋਂ ਇੱਕ ਸਰਕਾਰੀ ਅਧਿਆਪਕ ਹਨ। ਇਹਨਾਂ ਦੀਆਂ ਹੁਣ ਤੱਕ ਦੋ ਪੁਸਤਕਾਂ ਇੱਕ ਗ਼ਜ਼ਲ ਸੰਗ੍ਰਹਿ : "ਸਵੈ ਦੀ ਤਸਦੀਕ" ਅਤੇ ਇੱਕ ਬਾਲ ਪੁਸਤਕ : "ਸਾਡੀ ਕਿਤਾਬ" ਨਾਮਕ ਪੁਸਤਕਾਂ ਆ ਚੁੱਕੀਆਂ ਹਨ। ਪਾਲੀ ਖ਼ਾਦਿਮ ਸਾਹਿਤ ਦੇ ਨਾਲ- ਨਾਲ ਪੰਜਾਬੀ ਸਭਿਆਚਾਰ ਨਾਲ ਵੀ ਜੁੜੇ ਹੋਏ ਹਨ। ਲੋਕ ਸਾਜ਼ਾਂ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਸੋਨ ਤਗ਼ਮਾ ਜੇਤੂ ਹਨ ਅਤੇ ਬੱਚਿਆਂ ਨੂੰ ਵੀ ਪੰਜਾਬੀ ਲੋਕ ਸਾਜ਼ਾਂ ਅਤੇ ਲੋਕ ਨਾਚਾਂ ਨਾਲ਼ ਜੋੜ ਰਹੇ ਹਨ।

ਸਵੈ ਦੀ ਤਸਦੀਕ ਪਾਲੀ ਖ਼ਾਦਿਮ

ਸਵੈ-ਕਥਨ
ਗ਼ਜ਼ਲ ਨਾਲ਼ ਸਾਂਝ
ਉਫ਼ਕ ਦੇ ਰੰਗ, ਅਣਛੋਹ ਤ੍ਰੇਲ, ਕਲੀਆਂ ਦੀ ਹਯਾ ਦੇ ਦੇ
ਜਿਸ ਤੋਂ ਸੀ ਵਫ਼ਾ ਚਾਹੀ, ਉਸ ਤੋਂ ਹੀ ਦਗ਼ਾ ਮਿਲਿਆ
ਮੈਂ ਯਾਰ-ਯਾਰ ਜਿਸਨੂੰ ਦਿਲੋਂ ਸੀ ਪੁਕਾਰਿਆ
ਤੇਰੇ ਦਿਲ ਦਾ ਭੇਤ ਜੇ ਪਹਿਲਾਂ ਪਾ ਲੈਂਦੇ ਤਾਂ ਚੰਗਾ ਸੀ
ਹਾਰ ਕੇ ਜੋ ਟੁੱਟਿਆ ਨਾ ਤੜਪਿਆ ਨਾ ਵਿਲਕਿਆ
ਓਹੀ ਯਥਾਰਥ ਸਿਰਜਦਾਂ ਜੋ, ਅੱਖ ਮੇਰੀ ਤੱਕਦੀ
ਉਹ ਕਹੇ ਪੈਰੀਂ ਮੇਰੇ ਦਸਤਾਰ ਰੱਖ
ਤੂੰ ਚੇਤੇ ਕਰ, ਨਾ ਕਰ ਭਾਵੇਂ ਮੈਂ ਤੈਨੂੰ ਯਾਦ ਕਰਦਾ ਹਾਂ
ਉਹ ਕਹਿੰਦੇ ਮਸਜਿਦਾਂ, ਗੁਰਘਰ ਅਤੇ ਮੰਦਰ ਬਣਾਵਾਂਗੇ
ਵਫ਼ਾ ਦੀ ਬਾਤ ਦਾ ਤੈਥੋਂ ਹੁੰਗਾਰਾ ਭਰ ਨਹੀਂ ਹੋਣਾ
ਦੀਵਾ ਉਮੀਦ ਵਾਲ਼ਾ, ਦਿਲ ਵਿੱਚ ਜਗਾ ਕੇ ਰੱਖੀਂ
ਸੱਚ ਵੱਲ ਜਾਂਦੇ ਜੋ ਰਸਤੇ, ਰਸਤਿਆਂ ਨੂੰ ਬੋਲ ਨਾ ਕੁਝ
ਹਵਾ ਜਦ ਵੀ ਨਗਰ ਦੀ ਬੇ-ਵਫ਼ਾ ਹੋਈ
ਸ਼ਹਿਰ ਅੰਦਰ ਗੂੰਜਦਾ ਇਹ ਕਿਸ ਤਰ੍ਹਾਂ ਦਾ ਸ਼ੋਰ ਹੈ
ਤਾਰਿਆਂ ਨੂੰ ਬਾਤ ਪਾਈ ਬਾਤ ਪਾ ਕੇ ਸੌਂ ਗਿਆ
ਨਿਗ੍ਹਾ ਅਸਮਾਨ ਵੱਲ ਤੇ ਖੂਨ ਉਬਲੇ ਆਂਦਰਾਂ ਅੰਦਰ
ਬਾਂਸ ਦੀ ਪੋਰੀ ਨਿਗੂਣੀ, ਕੀਮਤੀ ਮੈਂ ਹੋ ਗਈ
ਫ਼ਾਸਲਾ ਰੱਖੇ ਜੋ ਦਿਲ ਵਿੱਚ, ਗ਼ੈਰ ਹੈ ਅਪਣਾ ਨਹੀਂ
ਇਹ ਸਭ ਨੂੰ ਝੂਠ ਬੋਲਣ ਦਾ ਹੁਨਰ ਆਪੇ ਸਿਖਾ ਦੇਵੇ
ਧਰਤ ਉੱਪਰ ਨੇਰ੍ਹਿਆਂ ਕੈਸਾ ਵਿਛਾਇਆ ਜਾਲ ਹੈ
ਪੀੜ, ਬੇਚੈਨੀ, ਤਣਾਅ, ਆਵਾਰਗੀ ਕਿਉਂ? ਪਤਾ ਕਰੋ
ਮੇਰੀ ਪਰਵਾਜ਼ ਤੋਂ ਅੱਗੇ ਵੀ ਇੱਕ ਸੰਸਾਰ ਵਸਦੈ ਜੋ
ਕੁਫ਼ਰ ਨੂੰ ਕਿਵੇਂ ਦੱਸ ਕਰਾਂ ਮੈਂ ਸਲਾਮ
ਹਾਲ ਦੱਸਾਂ ਕੀ ਤੁਹਾਨੂੰ, ਹਾਲ ਹੁਣ ਬੇ-ਹਾਲ ਹੈ
ਮੈਂ ਪੰਛੀ ਵਾਂਗ ਪਿੰਜਰੇ ਵਿੱਚ ਭਾਵੇਂ ਫੜਫੜਾਉਂਦਾ ਹਾਂ
ਭਲੇ ਹੀ ਜ਼ਿੰਦਗੀ ਅੰਦਰ ਸਦਾ ਦੁਸ਼ਵਾਰੀਆਂ ਰਹੀਆਂ
ਕਿਣਕੇ ਤੋਂ ਕਰ ਦੇਵੇਂ ਪਰਬਤ
ਸ਼ਬਦਾਂ ਅੰਦਰ ਤੜਫ਼ ਹੈ, ਮਨ ਅੰਦਰ ਵਿਸਮਾਦ
ਜੋ ਭਰਮ ਪਾਲ਼ ਰਿਹੈ ਓਸਨੂੰ ਮੈਂ ਦੂਰ ਕਰੂੰ
ਬੜੇ ਉਦਾਸ ਜਿਹੇ ਮੌਸਮਾਂ 'ਚ ਘਿਰਿਆ ਹਾਂ
ਤੇਹ ਮੈਂ ਅਪਣੀ ਜਦ ਵੀ ਕੀਤੀ ਪਾਣੀਆਂ ਦੇ ਰੂਬਰੂ
ਉਹ ਭਲਾਂ ਗਰਦਿਸ਼ਾਂ ਵਿੱਚ ਭਟਕੇ ਕਿਵੇਂ
ਜ਼ਮੀਰਾਂ ਦੇ ਨਾ ਕਰ ਸੌਦੇ, ਪਰਾਂ ਸੌਦਾਗਰੀ ਲੈ ਜਾ
ਸੂਲਾਂ 'ਤੇ ਪੈਰ ਧਰ ਕੇ, ਉਹ ਮੁਸਕੁਰਾ ਰਿਹਾ ਹੈ
ਕਰੇਂ ਹਿੰਮਤ, ਡਰੇਂ ਨਾ ਤੂੰ ਤਾਂ ਕਿਸਮਤ ਵੀ ਬਦਲ ਜਾਵੇ
ਜਿੰਨ੍ਹਾਂ ਨੂੰ ਸਿਰ ਝੁਕਾਵੇਂਗਾ ਉਨ੍ਹਾਂ ਸਭ ਨੇ ਖ਼ੁਦਾ ਬਣਨਾ
ਪੌਣ ਫਿਰੇ ਨਸ਼ਿਆਈ, ਮੇਰੇ ਵਿਹੜੇ ਵਿੱਚ
ਪਾਕ ਮੁਹੱਬਤ ਖਾਤਰ ਸੱਜਣਾਂ ਸੀਸ ਤਲੀ 'ਤੇ ਧਰ ਜਾਵਾਂ
ਬਾਗ਼ ਦਾ ਹਰ ਫੁੱਲ ਹੀ ਅੱਜ ਮੁਸਕੁਰਾਵੇ ਵੇਖ ਕੇ
ਮੇਰੇ ਦਿਲਬਰ ਮੇਰੇ ਮਹਿਰਮ ਕਿਵੇਂ ਦਾ ਵਾਸਤਾ ਰੱਖੇਂ
ਜਿਸ ਆਦਮੀ ਨੇ ਹੌਂਸਲਾ ਦਿਲ ਵਿੱਚ ਵਸਾ ਲਿਆ
ਕਦੋਂ ਮੈਂ ਆਖਿਐ ਸਾਡੇ 'ਚ ਕੋਈ ਤੀਸਰਾ ਆਇਆ
ਕਰਾਂ ਤੇ ਕੀ ਕਰਾਂ ਮੈਂ ਇਸ ਦੁਚਿੱਤੀ ਨੂੰ ਮਿਟਾਵਣ ਲਈ
ਜ਼ਾਲਮਾਂ! ਨਾ ਤੋੜ ਨਾ ਤੂੰ ਬੰਸਰੀ
ਤੇਰੇ ਨਗਰ 'ਚ ਵਿਕਦਾ, ਈਮਾਨ ਵੇਖਦਾ ਹਾਂ
ਵਿੱਚ ਚੁਰਾਹੇ ਵੇਖੋ ਦੀਨ ਇਮਾਨ ਵਿਕੇ
ਕਿਉਂ ਪੌਣ ਹੈ ਡਰੀ-ਡਰੀ? ਮੈਂ ਸੋਚਦਾਂ ਵਿਚਾਰਦਾਂ
ਆਓ ਹੁਣ ਸਰਹੱਦ ਮਿਟਾਈਏ, ਸਾਂਝਾ ਹੋਵੇ ਦਿੱਲੀ ਲਾਹੌਰ
ਦੌਰ ਸੀ ਖੂਨੀ ਬੜਾ ਉਹ, ਓਸ ਵਿੱਚ ਜ਼ਖ਼ਮੀ ਵਤਨ
ਉਦਾਸੇ ਫੁੱਲ ਨੇ ਤੇ ਬਾਗ਼ ਵਿੱਚੋਂ ਤਿਤਲੀਆਂ ਗਾਇਬ
ਰਾਤ ਦੀ ਡੂੰਘੀ ਖਾਮੋਸ਼ੀ ਨੂੰ ਇੱਕੋ ਪਲ ਵਿੱਚ ਚੀਰ ਦਵੇ
ਹਨੇਰੇ ਦੀ ਰਿਆਸਤ ਤੋਂ ਅਗਰ ਜੁਗਨੂੰ ਡਰੇ ਹੁੰਦੇ
ਕਾਤਲਾਂ ਜਿਗਰਾ ਅਸਾਡਾ ਪਰਖਣਾ
ਕਿਸ ਦੇ ਘੁਲੇ ਹੰਝੂ? ਕਿੱਦਾਂ ਭਲਾ ਪੜ੍ਹੀਏ
ਖ਼ਾਬ ਟੁੱਟਣੇ, ਖ਼ਾਬ ਵਿਚ ਸ਼ਾਮਿਲ ਨਾ ਹੋ
ਓਸ ਨੇ ਜਦ ਇੱਕ ਨਜ਼ਰ ਸੀ ਵੇਖਿਆ
ਲੱਗਦੈ ਤੇਰਾ ਸੁਪਨਾ ਮੋਇਆ, ਸੱਚ ਦੱਸੀਂ
ਮੈਂ ਮੁਹੱਬਤ ਕਰ ਕੇ ਕਿੰਨਾ ਉਜੜਿਆ ਹਾਂ ਵੇਖ ਲੈ
ਮਸ਼ਾਲੀਂ ਤੇਲ ਦੀ ਥਾਂ ਖੂਨ ਪਾ ਕੇ ਚੱਲਣਾ ਸਾਥੀ
ਉਹ ਸਤਾਉਂਦਾ ਰਿਹਾ, ਮੁਸਕਰਾਉਂਦਾ ਰਿਹਾ
ਗ਼ਜ਼ਲ ਦਾ ਰੰਗ ਮਹਿਫ਼ਲ ਵਿਚ ਹਰਿਕ ਉੱਪਰ ਚੜ੍ਹਾ ਦਿਆਂ
ਲੱਖਾਂ ਆਏ ਆ ਕੇ ਤੁਰ ਗਏ, ਜੀਭਾਂ ਠਾਕਣ ਵਾਲ਼ੇ ਲੋਕ
ਲੱਖ ਲੁਕਾਅ ਤੂੰ ਪਿਆਰ ਓ ਬੀਬਾ
ਮੰਜ਼ਿਲਾਂ 'ਤੇ ਪੁੱਜਣਾ ਤਾਂ, ਮੀਲ ਪੱਥਰ ਵੇਖ ਨਾ
ਖ਼ਲਕਤ ਰੋਏ ਤੇ ਕੁਰਲਾਏ, ਕਿੱਦਾਂ ਆਖਾਂ ਸਾਲ ਮੁਬਾਰਕ
ਮਿਲੇਂ ਤੂੰ, ਆਰਜ਼ੂ ਕਰਦਾਂ, ਤੇਰਾ ਚੇਤਾ ਜਦੋਂ ਆਉਂਦੈ
ਖੰਡਰ ਅੰਦਰ ਪੱਥਰ ਦੱਬ ਕੇ, ਚਿਰ ਪਿੱਛੋਂ ਚੱਟਾਨ ਬਣੇ
ਵਿਖਾਵੇ ਵਾਸਤੇ ਹੱਸ ਕੇ ਅਡੰਬਰ ਕਰ ਨਹੀਂ ਹੁੰਦੇ
ਬੇ-ਵਫ਼ਾਈ ਦੇ ਨਜ਼ਾਰੇ ਵੇਖਦਾਂ
ਸੱਜਣਾਂ ਤੂੰ ਮੇਰਾ ਪਰਛਾਵਾਂ, ਤੁਧ ਬਿਨ ਕਿੰਝ ਗੁਜਾਰ ਕਰਾਂ
ਰੱਖੇ ਕਿਤਾਬ ਅੰਦਰ, ਦਿੱਤੇ ਗ਼ੁਲਾਬ ਤੇਰੇ