Ravidas Ji
ਰਵਿਦਾਸ ਜੀ

Punjabi Writer
  

Pad Guru Ravidas Ji

ਪਦ ਗੁਰੂ ਰਵਿਦਾਸ ਜੀ

1. ਪ੍ਰਭੁ ਜੀ ਤੁਮ ਚੰਦਨ ਹਮ ਪਾਨੀ

ਪ੍ਰਭੁ ਜੀ ਤੁਮ ਚੰਦਨ ਹਮ ਪਾਨੀ ।
ਜਾਕੀ ਅੰਗ ਅੰਗ ਬਾਸ ਸਮਾਨੀ ॥ਟੇਕ॥

ਪ੍ਰਭੁ ਜੀ ਤੁਮ ਘਨ ਬਨ ਹਮ ਮੋਰਾ ।
ਜੈਸੇ ਚਿਤਵਤ ਚੰਦ ਚਕੋਰਾ ॥1॥

ਪ੍ਰਭੁ ਜੀ ਤੁਮ ਦੀਪਕ ਹਮ ਬਾਤੀ ।
ਜਾਕੀ ਜੋਤਿ ਬਰੈ ਦਿਨ ਰਾਤੀ ॥2॥

ਪ੍ਰਭੁ ਜੀ ਤੁਮ ਮੋਤੀ ਹਮ ਧਾਗਾ ।
ਜੈਸੇ ਸੋਨਹਿੰ ਮਿਲਤ ਸੋਹਾਗਾ ॥3॥

ਪ੍ਰਭੁ ਜੀ ਤੁਮ ਸਵਾਮੀ ਹਮ ਦਾਸਾ ।
ਐਸੀ ਭਕਤਿ ਕਰੈ ਰੈਦਾਸਾ ॥4॥

(ਬਾਸ=ਸੁਗੰਧ, ਘਨ=ਬੱਦਲ,
ਬਰੈ=ਜਗਦੀ ਹੈ, ਸੋਹਾਗਾ= ਸੋਨੇ
ਨੂੰ ਸ਼ੁੱਧ ਕਰਨ ਵਾਲਾ ਰਸਾਇਣ)


2. ਆਜ ਦਿਵਸ ਲੇਊਂ ਬਲਿਹਾਰਾ

ਆਜ ਦਿਵਸ ਲੇਊਂ ਬਲਿਹਾਰਾ ।
ਮੇਰੇ ਘਰ ਆਯਾ ਰਾਮ ਕਾ ਪਯਾਰਾ ॥ਟੇਕ॥

ਆਂਗਨ ਬੰਗਲਾ ਭਵਨ ਭਯੋ ਪਾਵਨ ।
ਹਰਿਜਨ ਬੈਠੇ ਹਰਿਜਸ ਗਾਵਨ ॥1॥

ਕਰੂੰ ਡੰਡਵਤ ਚਰਨ ਪਖਾਰੂੰ ।
ਤਨ ਮਨ ਧਨ ਉਨ ਉਪਰਿ ਵਾਰੂੰ ॥2॥

ਕਥਾ ਕਹੈ ਅਰੁ ਅਰਥ ਬਿਚਾਰੈਂ ।
ਆਪ ਤਰੈਂ ਔਰਨ ਕੋ ਤਾਰੈਂ ॥3॥

ਕਹ ਰੈਦਾਸ ਮਿਲੈਂ ਨਿਜ ਦਾਸਾ ।
ਜਨਮ ਜਨਮ ਕੈ ਕਾਟੈਂ ਫਾਸਾ ॥4॥

(ਬਲਿਹਾਰਾ=ਕੁਰਬਾਨ ਜਾਵਾਂ, ਆਂਗਨ=
ਵਿਹੜਾ, ਪਖਾਰੂੰ=ਧੋਵਾਂ)


3. ਕਹਿ ਮਨ ਰਾਮ ਨਾਮ ਸੰਭਾਰਿ

ਕਹਿ ਮਨ ਰਾਮ ਨਾਮ ਸੰਭਾਰਿ ।
ਮਾਯਾ ਕੈ ਭ੍ਰਮਿ ਕਹਾ ਭੂਲੌ, ਜਾਂਹਿਗੌ ਕਰ ਝਾਰਿ ॥ਟੇਕ॥

ਦੇਖ ਧੂੰ ਇਹਾਂ ਕੌਨ ਤੇਰੌ, ਸਗਾ ਸੁਤ ਨਹੀਂ ਨਾਰਿ ।
ਤੋਰਿ ਤੰਗ ਸਬ ਦੂਰਿ ਕਰਿ ਹੈਂ, ਦੈਹਿੰਗੇ ਤਨ ਜਾਰਿ ॥1॥

ਪ੍ਰਾਨ ਗਯੈਂ ਕਹੁ ਕੌਨ ਤੇਰੌ, ਦੇਖ ਸੋਚਿ ਬਿਚਾਰਿ ।
ਬਹੁਰਿ ਇਹਿ ਕਲ ਕਾਲ ਮਾਂਹੀ, ਜੀਤਿ ਭਾਵੈ ਹਾਰਿ॥2॥

ਯਹੁ ਮਾਯਾ ਸਬ ਥੋਥਰੀ, ਭਗਤਿ ਦਿਸਿ ਪ੍ਰਤਿਪਾਰਿ ।
ਕਹਿ ਰੈਦਾਸ ਸਤ ਬਚਨ ਗੁਰ ਕੇ, ਸੋ ਜੀਯ ਥੈਂ ਨ ਬਿਸਾਰਿ ॥3॥

(ਕਰ=ਹੱਥ, ਬਿਸਾਰਿ=ਭੁੱਲਣਾ)


4. ਚਲਿ ਮਨ ਹਰਿ ਚਟਸਾਲ ਪੜ੍ਹਾਊਂ

ਚਲਿ ਮਨ ਹਰਿ ਚਟਸਾਲ ਪੜ੍ਹਾਊਂ ॥ਟੇਕ॥

ਗੁਰੂ ਕੀ ਸਾਟਿ ਗਯਾਨ ਕਾ ਅਖਰਿ,
ਬਿਸਰੈ ਤੌ ਸਹਜ ਸਮਾਧਿ ਲਗਾਊਂ ॥1॥

ਪ੍ਰੇਮ ਕੀ ਪਾਟਿ ਸੁਰਤਿ ਕੀ ਲੇਖਨੀ ਕਰਿਹੂੰ,
ਰਰੌ ਮਮੌ ਲਿਖਿ ਆਂਕ ਦਿਖਾਊਂ ॥2॥

ਇਹਿੰ ਬਿਧਿ ਮੁਕਤਿ ਭਯੇ ਸਨਕਾਦਿਕ,
ਰਿਦੌ ਬਿਦਾਰਿ ਪ੍ਰਕਾਸ ਦਿਖਾਊਂ ॥3॥

ਕਾਗਦ ਕੈਵਲ ਮਤਿ ਮਸਿ ਕਰਿ ਨਿਰਮਲ,
ਬਿਨ ਰਸਨਾ ਨਿਸਦਿਨ ਗੁਣ ਗਾਊਂ ॥4॥

ਕਹੈ ਰੈਦਾਸ ਰਾਮ ਜਪਿ ਭਾਈ,
ਸੰਤ ਸਾਖਿ ਦੇ ਬਹੁਰਿ ਨ ਆਊਂ ॥5॥

(ਪਾਟਿ=ਫੱਟੀ, ਲੇਖਨੀ=ਕਲਮ, ਬਿਦਾਰਿ=
ਪਾੜ ਕੇ, ਮਸਿ=ਸਿਆਹੀ)


5. ਐਸੀ ਭਗਤਿ ਨ ਹੋਇ ਰੇ ਭਾਈ

ਐਸੀ ਭਗਤਿ ਨ ਹੋਇ ਰੇ ਭਾਈ ।
ਰਾਮ ਨਾਮ ਬਿਨ ਜੇ ਕੁਛਿ ਕਰੀਯੇ, ਸੋ ਸਬ ਭਰਮ ਕਹਾਈ ॥ਟੇਕ॥

ਭਗਤਿ ਨ ਰਸ ਦਾਨ, ਭਗਤਿ ਨ ਕਥੈ ਗਯਾਨ, ਭਗਤ ਨ ਬਨ ਮੈਂ ਗੁਫਾ ਖੁਦਾਈ ।
ਭਗਤਿ ਨ ਐਸੀ ਹਾਸਿ, ਭਗਤਿ ਨ ਆਸਾ ਪਾਸਿ, ਭਗਤਿ ਨ ਯਹੁ ਸਬ ਕੁਲਿ ਕਾਨਿ ਗੰਵਾਈ ॥1॥

ਭਗਤਿ ਨ ਇੰਦ੍ਰੀ ਬਾਧੇਂ, ਭਗਤਿ ਨ ਜੋਗ ਸਾਧੇਂ, ਭਗਤਿ ਨ ਅਹਾਰ ਘਟਾਯੇਂ, ਏ ਸਬ ਕਰਮ ਕਹਾਈ ।
ਭਗਤਿ ਨ ਨਿਦ੍ਰਾ ਸਾਧੇਂ, ਭਗਤਿ ਨ ਬੈਰਾਗ ਸਾਧੇਂ, ਭਗਤਿ ਨਹੀਂ ਯਹੁ ਸਬ ਬੇਦ ਬੜਾਈ ॥2॥

ਭਗਤਿ ਨ ਮੂੰੜ ਮੁੰੜਾਯੇਂ, ਭਗਤਿ ਨ ਮਾਲਾ ਦਿਖਾਯੇਂ, ਭਗਤ ਨ ਚਰਨ ਧੁਵਾਂਯੇਂ, ਏ ਸਬ ਗੁਨੀ ਜਨ ਕਹਾਈ ।
ਭਗਤਿ ਨ ਤੌ ਲੌਂ ਜਾਨੀਂ, ਜੌ ਲੌਂ ਆਪ ਕੂੰ ਆਪ ਬਖਾਨੀਂ, ਜੋਈ ਜੋਈ ਕਰੈ ਸੋਈ ਕ੍ਰਮ ਚੜ੍ਹਾਈ ॥3॥

ਆਪੌ ਗਯੌ ਤਬ ਭਗਤਿ ਪਾਈ,ਐਸੀ ਹੈ ਭਗਤਿ ਭਾਈ,ਰਾਮ ਮਿਲਯੌ ਆਪੌ ਗੁਣ ਖੋਯੌ,ਰਿਧਿ ਸਿਧਿ ਸਬੈ ਜੁ ਗੰਵਾਈ।
ਕਹੈ ਰੈਦਾਸ ਛੂਟੀ ਲੇ ਆਸਾ ਪਾਸ, ਤਬ ਹਰਿ ਤਾਹੀ ਕੇ ਪਾਸ, ਆਤਮਾ ਸਥਿਰ ਤਬ ਸਬ ਨਿਧਿ ਪਾਈ ॥4॥