Nazim Hikmet Ran
ਨਾਜ਼ਿਮ ਹਿਕਮਤ ਰਨ

Punjabi Writer
  

ਨਾਜ਼ਿਮ ਹਿਕਮਤ ਰਨ

ਨਾਜ਼ਿਮ ਹਿਕਮਤ ਰਨ (ਜਨਵਰੀ ੧੫, ੧੯੦੨-ਜੂਨ ੩, ੧੯੬੩), ਜਿਨ੍ਹਾਂ ਨੂੰ ਆਮਤੌਰ ਤੇ ਨਾਜ਼ਿਮ ਹਿਕਮਤ ਦੇ ਨਾਂ ਨਾਲ ਲੋਕ ਜਾਣਦੇ ਹਨ, ਸੈਲੋਨਿਕਾ (ਥੈਸੋਲੋਨਿਕੀ) ਆੱਟੋਮਨ ਸਾਮਰਾਜ ਵਿਚ ਪੈਦਾ ਹੋਏ ਅਤੇ ਮਾਸਕੋ (ਸੋਵੀਅਤ ਯੂਨੀਅਨ) ਵਿਚ ਉਨ੍ਹਾਂ ਦਾ ਦੇਹਾਂਤ ਹੋਇਆ । ਉਹ ਪ੍ਰਸਿੱਧ ਤੁਰਕੀ ਕਵੀ, ਨਾਟਕਕਾਰ, ਨਾਵਲਕਾਰ ਅਤੇ ਯਾਦ-ਸੰਸਮਰਣ ਲੇਖਕ ਸਨ । ਉਨ੍ਹਾਂ ਦੀ ਕਵਿਤਾ ਵਿਚ ਇਕ ਖਾਸ ਰਵਾਨੀ ਹੈ । ਉਨ੍ਹਾਂ ਨੂੰ ਰੁਮਾਂਟਿਕ ਸਾਮਵਾਦੀ ਜਾਂ ਕ੍ਰਾਂਤੀਕਾਰੀ ਵੀ ਕਿਹਾ ਜਾਂਦਾ ਹੈ । ਆਪਣੇ ਰਾਜਨੀਤਿਕ ਵਿਚਾਰਾਂ ਕਰਕੇ ਉਨ੍ਹਾਂ ਦੀ ਬਹੁਤੀ ਜ਼ਿੰਦਗੀ ਜੇਲ੍ਹ ਵਿਚ ਜਾਂ ਜਲਾਵਤਨੀ ਵਿਚ ਹੀ ਗੁਜਰੀ । ਭਾਵੇਂ ਸਮੇਂ ਦੀ ਸਰਕਾਰ ਉਨ੍ਹਾਂ ਦੇ ਵਿਰੁੱਧ ਸੀ, ਪਰ ਤੁਰਕੀ ਦੇ ਲੋਕ ਉਨ੍ਹਾਂ ਦਾ ਬੇਹਦ ਪਿਆਰ ਤੇ ਸਤਿਕਾਰ ਕਰਦੇ ਸਨ । ਉਨ੍ਹਾਂ ਦੀ ਰਚਨਾ ਤੁਰਕੀ ਦੇ ਕੁਦਰਤੀ ਨਜ਼ਾਰਿਆਂ, ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ ਦਾ ਸਜੀਵ ਪਰਗਟਾਅ ਕਰਦੀ ਹੈ। ਦੇਸ਼ ਭਗਤੀ ਉਨ੍ਹਾਂ ਦੀ ਕਾਵਿ ਰਚਨਾ ਦਾ ਖਾਸ ਗੁਣ ਹੈ ।

ਨਾਜ਼ਿਮ ਹਿਕਮਤ ਰਨ ਦੀ ਕਵਿਤਾ-ਅਨੁਵਾਦਕ ਹਰਭਜਨ ਸਿੰਘ ਹੁੰਦਲ

ਇਕ ਕਵਿਤਾ-ਅਚਾਨਕ ਹੀ ਮੇਰੇ ਅੰਦਰੋਂ
ਇਕ ਕਵਿਤਾ-ਸਵੇਰ ਦੇ ਛੇ ਵੱਜੇ ਨੇ
ਇਕ ਖ਼ਤ
ਇਕ ਲੋਕ-ਕਥਾ
ਸ਼ਹਿਦ ਦੀਆਂ ਮੱਖੀਆਂ
ਕੈਸਪੀਅਨ ਸਾਗਰ
ਚਾਰ ਆਦਮੀ, ਚਾਰ ਬੋਤਲਾਂ
ਚਿੰਨ੍ਹਵਾਦੀ
ਛਾਪਾਮਾਰ ਕੁੜੀ ਤਾਨੀਆ ਦੀ ਵਾਰ
ਜੇਲ੍ਹ ਦਾ ਕਲਰਕ
ਬਸੰਤ ਰੁੱਤ ਬਾਰੇ ਅਧੂਰਾ ਲੇਖ
ਮੇਰਾ ਪੇਸ਼ਾ
ਮੈਂ ਤੈਨੂੰ ਪਿਆਰ ਕਰਦਾ ਹਾਂ
ਵੀਪਿੰਗ ਵਿਲੋ

ਅਨੁਵਾਦਕ ਫ਼ੈਜ਼ ਅਹਿਮਦ ਫ਼ੈਜ਼

ਜੀਨੇ ਕੇ ਲੀਏ ਮਰਨਾ
ਜ਼ਿੰਦਾਂ ਸੇ ਏਕ ਖ਼ਤ
ਵਾ ਮੇਰੇ ਵਤਨ
ਵੀਰਾ ਕੇ ਨਾਮ