ਮੀਰ ਤਕੀ ਮੀਰ (੧੭੨੩-੧੮੧੦) ਦਾ ਜਨਮ ਆਗਰੇ ਵਿੱਚ ਹੋਇਆ । ਉਨ੍ਹਾਂ ਦਾ ਬਚਪਨ ਉਨ੍ਹਾਂ ਦੇ ਪਿਤਾ ਜੀ ਦੀ ਦੇਖ-ਰੇਖ ਅਤੇ ਸਾਥ ਵਿੱਚ ਗੁਜ਼ਰਿਆ । ਉਨ੍ਹਾਂ ਦੇ ਪਿਤਾ ਜੀ ਦਾ ਮੀਰ ਦੇ ਚਰਿਤਰ ਨਿਰਮਾਣ ਵਿੱਚ ਬਹੁੱਤ ਵੱਡਾ ਯੋਗਦਾਨ ਹੈ ।ਆਪਣੇ ਪਿਤਾ ਜੀ ਦੀ ਮੌਤ ਤੋਂ ਬਾਦ ਉਹ ੧੭੩੪ ਵਿੱਚ ਦਿੱਲੀ ਆ ਗਏ । ਪੜ੍ਹਾਈ ਪੂਰੀ ਕਰਨ ਤੋਂ ਬਾਦ ਉਹ ਉੱਥੇ ਹੀ ਦਰਬਾਰੀ ਕਵੀ ਬਣ ਗਏ ।ਅਹਿਮਦ ਸ਼ਾਹ ਅਬਦਾਲੀ ਦੇ ਹਮਲਿਆਂ ਦੀ ਤਬਾਹੀ ਤੋਂ ਬਾਦ ਉਹ ੧੭੮੨ ਵਿੱਚ ਲਖਨਊ ਆ ਗਏ ਅਤੇ ਅੰਤ ਤਕ ਇੱਥੇ ਹੀ ਰਹੇ । ਉਨ੍ਹਾਂ ਦੀ ਪੂਰੀ ਰਚਨਾ 'ਕੁੱਲੀਆਤ' ਵਿੱਚ ਛੇ ਦੀਵਾਨ ਸ਼ਾਮਲ ਹਨ । ਉਨ੍ਹਾਂ ਦੀ ਰਚਨਾ ਦੇ ਕੁਲ ੧੩੫੮੫ ਸ਼ੇਅਰ ਹਨ । ਮੀਰ ਦੀ ਕਵਿਤਾ ਦਰਦ ਨਾਲ ਓਤਪ੍ਰੋਤ ਹੈ ।