Mian Muhammad Bakhsh Nauroz
ਮੀਆਂ ਮੁਹੰਮਦ ਬਖ਼ਸ਼ ਨੌਰੋਜ਼

Punjabi Writer
  

ਮੀਆਂ ਮੁਹੰਮਦ ਬਖ਼ਸ਼ ਨੌਰੋਜ਼

ਮੀਆਂ ਮੁਹੰਮਦ ਬਖ਼ਸ਼ ਨੌ ਰੋਜ਼ ਔਰੰਗਜ਼ੇਬ ਦੇ ਸਮਕਾਲੀ ਸਨ ਅਤੇ ਮੁਬਾਰਕ ਪੁਰ (ਰਿਆਸਤ ਬਹਾਵਲ ਪੁਰ) ਦੇ ਰਹਿਣ ਵਾਲੇ ਸਨ । ਆਪ ਦੀ ਕਾਵਿ ਰਚਨਾ ਵਿਚ ਕਾਫ਼ੀਆਂ ਤੇ ਡੇਹੁੜੇ ਹਨ ਅਤੇ ਇਕ ਦੀਵਾਨ ਵੀ ਆਪ ਦੀ ਰਚਨਾ ਦੱਸਿਆ ਜਾਂਦਾ ਹੈ । ਆਪ ਦੀ ਕਾਵਿ ਰਚਨਾ ਸੂਫ਼ੀ ਰੰਗਣ ਵਾਲੀ ਹੈ, ਜਿਸ ਵਿਚ ਸ਼ਿੰਗਾਰ-ਰਸ ਵੀ ਮਿਲਦਾ ਹੈ । ਆਪ ਦੀ ਬੋਲੀ ਮੁਲਤਾਨੀ ਹੈ ਜਿਸ ਵਿਚ ਫ਼ਾਰਸੀ ਦਾ ਰਲਾ ਵੀ ਕਾਫ਼ੀ ਮਿਲਦਾ ਹੈ । ਆਪ ਬਾਰੇ ਬਾਵਾ ਬੁੱਧ ਸਿੰਘ ਲਿਖਦੇ ਹਨ, (ਆਪ) 'ਪੰਜਾਬੀ ਦੇ ਉੱਚੇ ਕਵੀਆਂ ਨਾਲ ਟਾਕਰਾ ਖਾਂਦੇ ਹਨ ਅਰ ਮੁਲਤਾਨੀ ਵਿਚ ਤੇ ਏਹਨਾਂ ਦੇ ਨਾਲ ਦਾ ਕੋਈ ਈ ਕਵੀ ਹੋਸੀ । … ਮੁਲਤਾਨੀ ਦੇ ਸ਼ੌਕੀਨ ਏਹਨਾਂ ਦੀ ਕਵਿਤਾ ਨੂੰ ਬੜੀ ਕਦਰ ਨਾਲ ਵੇਖਦੇ ਹਨ' ।


Mian Muhammad Bakhsh Nauroz Punjabi Poetry