ਮਨਮੋਹਨ ਸਿੰਘ ਦਾਊਂ
ਮਨਮੋਹਨ ਸਿੰਘ ਦਾਊਂ (੨੨ ਸਿਤੰਬਰ ੧੯੪੧-) ਪੰਜਾਬੀ ਦੇ ਮਸ਼ਹੂਰ ਲੇਖਕ ਤੇ ਕਵੀ ਹਨ । ਉਨ੍ਹਾਂ ਦੇ ਪਿਤਾ
ਸ. ਸਰੂਪ ਸਿੰਘ ਅਤੇ ਮਾਤਾ ਗੁਰਨਾਮ ਕੌਰ ਗੁਰੁ ਘਰ ਦੇ ਸ਼ਰਧਾਲੂ ਸਨ। ਸਾਹਿਤ ਦੀ ਗੁੜਤੀ ਉਨ੍ਹਾਂ ਨੂੰ
ਆਪਣੇ ਪਿਤਾ ਪਾਸੋਂ ਵਿਰਸੇ ਵਿਚ ਹੀ ਮਿਲੀ ਸੀ ਕਿਉਂਕਿ ਉਹ ਵੀ ਇਕ ਸੁਲਝੇ ਹੋਏ ਅਧਿਆਪਕ ਸਨ। ਦਾਊਂ
ਮਨ ਦੇ ਕੋਮਲ ਅਤੇ ਸੁਹਜਵਾਦੀ ਕਵੀ ਹਨ। ਉਹ ਕੁਦਰਤ, ਫੁੱਲਾਂ ਅਤੇ ਬੱਚਿਆਂ ਨੁੰ ਦਿਲ ਦੀਆਂ ਗਹਿਰਾਈਆਂ
ਵਿਚੋਂ ਪਿਆਰ ਕਰਦੇ ਹਨ। ਹੁਣ ਤੱਕ ਉਨ੍ਹਾਂ ਨੇ ਪੰਜਾਬੀ ਬਾਲ-ਸਾਹਿਤ ਲਈ ਵੱਖ-ਵੱਖ ਵਿਧਾਵਾਂ ਵਿੱਚ ੩੬ ਪੁਸਤਕਾਂ
ਦੀ ਰਚਨਾ ਕੀਤੀ ਹੈ। ਉਨ੍ਹਾਂ ਨੂੰ ਪੰਜਾਬੀ ਭਾਸ਼ਾ ਲਈ ਸਾਲ ੨੦੧੧ ਦਾ ਸਾਹਿਤ ਅਕਾਦਮੀ ਦਾ ਬਾਲ ਸਾਹਿਤ ਪੁਰਸਕਾਰ
ਮਿਲਿਆ ਸੀ। ਉਨ੍ਹਾਂ ਦੀਆਂ ਰਚਨਾਵਾਂ ਵਿੱਚ ਧਰਤੀ ਦੇ ਰੰਗ, ਗੀਤਾਂ ਦੇ ਘੁੰਗਰੂ, ਬੋਲਾਂ ਦੇ ਖੰਭ, ਸ਼ਾਇਰੀ-ਸਾਗਰ, ਤਿੱਪ ਤੇ
ਕਾਇਨਾਤ, ਉਦਾਸੀਆਂ ਦਾ ਬੂਹਾ ਸੁਲਖਣੀ ਆਦਿ ਸ਼ਾਮਿਲ ਹਨ ।