Lala Kirpa Sagar
ਲਾਲਾ ਕਿਰਪਾ ਸਾਗਰ

Punjabi Writer
  

ਲਾਲਾ ਕਿਰਪਾ ਸਾਗਰ

ਲਾਲਾ ਕਿਰਪਾ ਸਾਗਰ (੪ ਮਈ ੧੮੭੫ - ੧੯ ਮਈ ੧੯੩੯) ਦਾ ਜਨਮ ਪਿੰਡ ਪਿਪਨਾਖਾ ਜ਼ਿਲ੍ਹਾ ਗੁਜਰਾਂਵਾਲਾ ਵਿੱਚ ਲਾਲ ਮਈਆ ਦਾਸ ਦੇ ਘਰ ਹੋਇਆ। ਉਹਨਾਂ ਨੇ ਐੱਫ਼.ਏ. ਤੱਕ ਵਿਦਿਆ ਪ੍ਰਾਪਤ ਕੀਤੀ ।ਕੁਝ ਸਮਾਂ ਸਕੂਲ ਵਿੱਚ ਅਧਿਆਪਕੀ ਕੀਤੀ। ਕੁਝ ਸਮਾਂ ਪੱਤਰਕਾਰੀ ਕਰ ਕੇ ਪੰਜਾਬ ਯੂਨੀਵਰਸਿਟੀ, ਲਾਹੌਰ ਵਿੱਚ ਕਲਰਕੀ ਦਾ ਕਿੱਤਾ ਅਪਣਾ ਲਿਆ।ਉਹ ਪ੍ਰਕਾਸ਼ਕ ਵੀ ਸਨ ਅਤੇ ਰਾਮ ਗਲੀ ਲਾਹੌਰ ਵਿੱਚ ਉਨ੍ਹਾਂ ਦੀ ਆਪਣੀ ਪ੍ਰੈਸ ਸੀ । ਉਨ੍ਹਾਂ ਦੀਆਂ ਰਚਨਾਵਾਂ ਵਿੱਚ ਲਕਸ਼ਮੀ ਦੇਵੀ (ਮਹਾਂਕਾਵਿ), ਮਨ ਤਰੰਗ (ਕਵਿਤਾਵਾਂ) ਅਤੇ ਇਤਿਹਾਸਕ ਨਾਟਕ ਮਹਾਰਾਜਾ ਰਣਜੀਤ ਸਿੰਘ (ਭਾਗ ਪਹਿਲਾ), ਮਹਾਰਾਜਾ ਰਣਜੀਤ ਸਿੰਘ (ਭਾਗ ਦੂਜਾ) ਅਤੇ ਡੀਡੋ ਜੰਮਵਾਲ ਸ਼ਾਮਿਲ ਹਨ ।

ਲਾਲਾ ਕਿਰਪਾ ਸਾਗਰ ਪੰਜਾਬੀ ਰਾਈਟਰ

ਵਗਦੀ ਏ ਰਾਵੀ, ਮਾਹੀ ਵੇ
ਵਤਨ ਦਾ ਪਿਆਰ ਜੀਵਨ ਹੈ
ਹਰਣਾ ! ਫਿਰਨਾ ਏਂ ਸਿੰਙ ਉਛਾਲਦਾ
ਵਾਹ ਪਾਣੀ ਜਿਹਲਮੇ ਦਾ ਵਗਦਾ ਹੋ
ਮੇਰਾ ਬਾਜ਼ ਖਲੋਤਾ ਈ ਥਕਿਆ