ਲਾਲ ਸਿੰਘ ਦਿਲ
ਲਾਲ ਸਿੰਘ ਦਿਲ (੧੪ ਅਪ੍ਰੈਲ ੧੯੪੩–੧੪ ਅਗਸਤ ੨੦੦੭) ਦਾ ਜਨਮ ਪਿੰਡ ਘੁੰਗਰਾਲੀ ਸਿੱਖਾਂ, ਜ਼ਿਲ੍ਹਾ ਲੁਧਿਆਣਾ ਵਿੱਚ ਇਕ ਦਲਿਤ ਪਰਿਵਾਰ ਵਿੱਚ ਹੋਇਆ।ਉਨ੍ਹਾਂ ਦੀ ਮਾਂ ਦਾ ਨਾਂ ਚਿੰਤ ਕੌਰ ਅਤੇ ਪਿਤਾ ਰੌਣਕੀ ਰਾਮ ਸਨ ।ਉਹ ਨਕਸਲਬਾੜੀ ਲਹਿਰ ਦੇ ਇੱਕ ਪ੍ਰਮੁੱਖ ਪੰਜਾਬੀ ਕਵੀ ਸਨ। ਉਨ੍ਹਾਂ ਦੀਆਂ ਕਾਵਿ-ਪੁਸਤਕਾਂ ਹਨ; ਸਤਲੁਜ ਦੀ ਹਵਾ (੧੯੭੨), ਬਹੁਤ ਸਾਰੇ ਸੂਰਜ (੧੯੭੩), ਸੱਥਰ (੧੯੯੭), ਨਾਗ ਲੋਕ (੧੯੯੮) ਅਤੇ ਬਿੱਲਾ ਅੱਜ ਫਿਰ ਆਇਆ (ਲੰਮੀ ਬਿਰਤਾਂਤਕ ਕਵਿਤਾ) ।