Kirpa Singh
ਕ੍ਰਿਪਾ ਸਿੰਘ

Punjabi Writer
  

Punjabi Poetry Kirpa Singh

ਪੰਜਾਬੀ ਰਾਈਟਰ ਕ੍ਰਿਪਾ ਸਿੰਘ

ਕ੍ਰਿਪਾ ਸਿੰਘ

ਕ੍ਰਿਪਾ ਸਿੰਘ ਦਰਬਾਰੀ ਕਵੀ ਸਨ, ਜੋ ਚਮਕੌਰ ਸਾਹਿਬ ਸ਼ਹੀਦ ਹੋਏ ।

ਮਾਝਾਂ

੧.

ਦੋਇ ਲੋਕ ਤਿਨ੍ਹਾਂ ਦੇ ਚੰਗੇ, ਜੁ ਮੁਰਸ਼ਦ ਦਾ ਦਮ ਭਰਦੇ
ਨਿਸ ਦਿਨ ਰਹਿਣ ਸੁਖਾਲੇ ਸੋਈ, ਜੁ ਆਸ ਗੁਰੂ ਮਨ ਧਰਦੇ
ਮਨ ਬਚ ਕਰਮ ਨ ਰੰਜਨ ਕਾਹੂੰ, ਹਰ ਘਟ ਦੇਖਣ ਹਰਿ ਦੇ
'ਸਿੰਘ ਕ੍ਰਿਪਾ' ਨਿਜ ਰੂਪ ਜਗਤ ਲਖ, ਜਨਮ ਮਰਣ ਦੁਖ ਹਰਦੇ

੨.

ਦੁਹਾਂ ਲੋਕਾਂ ਦੀ ਕਾਣ ਚੁਕਾਈ, ਜੁ ਤਾਲਿਬ ਮਿਹਰ ਨਜ਼ਰ ਦੇ
ਕਾਈ ਵਸਤੂ ਦੀ ਚਾਹ ਨ ਜਗ ਵਿਚ, ਜੁ ਪ੍ਰੇਮ ਪਿਆਲਾ ਭਰਦੇ
ਅੰਮ੍ਰਿਤ ਪੀਵਣ ਜੁਗ ਜੁਗ ਜੀਵਣ, ਵੈ ਭੇਦੀ ਇਸ਼ਕ ਨਗਰ ਦੇ
'ਸਿੰਘ ਕ੍ਰਿਪਾ' ਨਿਜ ਰੂਪ ਦਰਸ ਲਖਿ, ਨਿਤ ਉਠ ਮੌਜਾਂ ਕਰਦੇ ।