ਕੀੜੇ ਖਾਂ ਸ਼ੌਕੀਨ
ਕੀੜੇ ਖਾਂ ਸ਼ੌਕੀਨ (੧੯੩੫-੧੯੮੬) ਪੰਜਾਬੀ ਦੇ ਹਰਮਨ ਪਿਆਰੇ ਗਾਇਕ ਅਤੇ ਕਵੀ ਸਨ। ਉਨ੍ਹਾਂ ਨੇ ਆਪਣਾ ਗਾਇਕੀ ਦਾ
ਸਫ਼ਰ ਪਰੰਪਰਿਕ ਢੱਡ ਸਾਰੰਗੀ ਦੀ ਗਾਇਕੀ ਤੋਂ ਸ਼ੁਰੂ ਕੀਤਾ, ਫਿਰ ਸਟੇਜੀ ਗਾਇਕੀ ਵੱਲ ਮੁੜੇ ਅਤੇ ਅੰਤ ਨ ਧਾਰਮਿਕ
ਗਾਇਕੀ ਗਾਉਣਾ ਸ਼ੁਰੂ ਕੀਤੀ।ਉਨ੍ਹਾਂ ਦਾ ਜਨਮ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਪਿੰਡ ਤਖ਼ਤ ਮਲਾਣਾ (ਮੌਜੂਦਾ ਮੁਕਤਸਰ ਜ਼ਿਲ੍ਹਾ)
ਵਿੱਚ ਪਿਤਾ ਜੰਗ ਬਹਾਦਰ ਤੇ ਮਾਤਾ ਰਜ਼ੀਆ ਬੇਗ਼ਮ ਦੇ ਘਰ ਹੋਇਆ। ਕੀੜੇ ਖਾਂ ਦੇ ਪੰਜ ਭੈਣਾਂ ਤੇ ਇੱਕ ਭਰਾ ਸੀ। ਉਨ੍ਹਾਂ
ਦਾ ਨਿਕਾਹ ਪਿੰਡ ਚੱਕ ਸ਼ੇਰੇਵਾਲਾ ਦੇ ਚਿਰਾਗਦੀਨ ਦੀ ਧੀ ਅਤੇ ਪ੍ਰਸਿੱਧ ਲੋਕ ਗਾਇਕ ਸਾਬਰ ਹੁਸੈਨ ਸਾਬਰ ਦੀ ਭੈਣ
ਨਜ਼ੀਰ ਬੀਬੀ ਨਾਲ ਹੋਇਆ। ਉਨ੍ਹਾਂ ਦੇ ਪੁੱਤਰ ਦਿਲਸ਼ਾਦ ਅਖ਼ਤਰ ਤੇ ਧੀ ਮਨਪ੍ਰੀਤ ਅਖ਼ਤਰ ਦਾ ਸੰਗੀਤ ਦੇ ਖੇਤਰ ਵਿੱਚ ਆਪਣਾ ਨਾਂ ਹੈ।