ਜੋਤਿ ਬਿਗਾਸ ਭਾਈ ਨੰਦ ਲਾਲ ਗੋਯਾ
ਜੋਤਿ ਬਿਗਾਸ
ਵਾਹੁ ਵਾਹੁ ਗੁਰ ਪਤਿਤ ਉਧਾਰਨੰ
ਵਾਹੁ ਵਾਹੁ ਗੁਰ ਸੰਤ ਉਬਾਰਨੰ ॥੧॥
ਵਾਹੁ ਵਾਹੁ ਗੁਰ ਪਾਰ ਉਤਾਰਨੰ
ਵਾਹੁ ਵਾਹੁ ਗੁਰ ਅਗਮ ਅਪਾਰਨੰ ॥੨॥
ਵਾਹੁ ਵਾਹੁ ਗੁਰ ਹਰਿ ਆਰਾਧਨੰ
ਵਾਹੁ ਵਾਹੁ ਗੁਰ ਅਪਰ ਅਪਾਰਨੰ ॥੩॥
ਵਾਹੁ ਵਾਹੁ ਗੁਰ ਅਸੁਰ ਸੰਘਾਰਨੰ
ਵਾਹੁ ਵਾਹੁ ਗੁਰ ਦੈਤ ਪਿਛਾਰਨੰ ॥੪॥
ਵਾਹੁ ਵਾਹੁ ਗੁਰ ਦੁਸ਼ਟ ਬਿਦਾਰਨੰ
ਵਾਹੁ ਵਾਹੁ ਗੁਰ ਕਰੁਣਾ ਧਾਰਨੰ ॥੫॥
ਵਾਹੁ ਵਾਹੁ ਆਦਿ ਜੁਗਾਦਨੰ
ਵਾਹੁ ਵਾਹੁ ਗੁਰ ਅਗੰਮ ਅਗਾਧਨੰ ॥੬॥
ਵਾਹੁ ਵਾਹੁ ਗੁਰ ਸੱਚ ਆਰਾਧਨੰ
ਵਾਹੁ ਵਾਹੁ ਗੁਰ ਪੂਰਨ ਸਾਧਨੰ ॥੭॥
ਵਾਹੁ ਵਾਹੁ ਗੁਰ ਤਖ਼ਤ ਨਿਵਾਸਨੰ
ਵਾਹੁ ਵਾਹੁ ਗੁਰ ਨਿਹਚਲ ਆਸਨੰ ॥੮॥
ਵਾਹੁ ਵਾਹੁ ਗੁਰ ਭੈ ਬਿਨਾਸਨੰ
ਵਾਹੁ ਵਾਹੁ ਗੁਰ ਸੱਚੀ ਰਾਸਨੰ ॥੯॥
ਵਾਹੁ ਵਾਹੁ ਗੁਰ ਮੁਕਤਿ ਸਾਧਾਰਨੰ
ਵਾਹੁ ਵਾਹੁ ਗੁਰ ਸੰਗਤ ਤਾਰਨੰ ॥੧੦॥
ਵਾਹੁ ਵਾਹੁ ਗੁਰ ਇੱਛ ਪੁਜਾਵਨੰ
ਵਾਹੁ ਵਾਹੁ ਗੁਰ ਨਾਮ ਜਪਾਵਨੰ ॥੧੧॥
ਵਾਹੁ ਵਾਹੁ ਗੁਰ ਧਰਮ ਦ੍ਰਿੜਾਵਨੰ
ਵਾਹੁ ਵਾਹੁ ਗੁਰ ਪਤਿਤ ਪਾਵਨੰ ॥੧੨॥
ਵਾਹੁ ਵਾਹੁ ਗੁਰ ਨਾਇਕ ਸੱਚ ਗੰਧਨੰ
ਵਾਹੁ ਵਾਹੁ ਗੁਰ ਅੱਛਲ ਅਗੰਧਨੰ ॥੧੩॥
ਵਾਹੁ ਵਾਹੁ ਗੁਰ ਰੂਪ ਨਿਰੰਜਨੰ
ਵਾਹੁ ਵਾਹੁ ਗੁਰ ਭਰਮ ਭੈ ਭੰਜਨੰ ॥੧੪॥
ਵਾਹੁ ਵਾਹੁ ਗੁਰ ਅੱਛਲ ਅਛੇਦਨੰ
ਵਾਹੁ ਵਾਹੁ ਗੁਰ ਪੂਰਨ ਵੇਦਨੰ ॥੧੫॥
ਵਾਹੁ ਵਾਹੁ ਗੁਰ ਕੰਟਕ ਛੇਦਨੰ
ਵਾਹੁ ਵਾਹੁ ਗੁਰ ਅਲੱਖ ਅਭੇਦਨੰ ॥੧੬॥
ਵਾਹੁ ਵਾਹੁ ਗੁਰ ਅਚਿੰਤ ਦਿਆਲਨੰ
ਵਾਹੁ ਵਾਹੁ ਗੁਰ ਸਦਾ ਕਿਰਪਾਲਨੰ ॥੧੭॥
ਵਾਹੁ ਵਾਹੁ ਗੁਰ ਸਰਬ ਪ੍ਰਿਤਪਾਲਨੰ
ਵਾਹੁ ਵਾਹੁ ਗੁਰ ਪੁਰਖ ਅਕਾਲਨੰ ॥੧੮॥
ਵਾਹੁ ਵਾਹੁ ਗੁਰ ਨੌ ਨਿੱਧ ਦੇਵਨੰ
ਵਾਹੁ ਵਾਹੁ ਗੁਰ ਸਦਾ ਸਦੇਵਨੰ ॥੧੯॥
ਵਾਹੁ ਵਾਹੁ ਗੁਰ ਏਕੋ ਸੇਵਨੰ
ਵਾਹੁ ਵਾਹੁ ਗੁਰ ਅਲੱਖ ਅਭੇਵਨੰ ॥੨੦॥
ਵਾਹੁ ਵਾਹੁ ਗੁਰ ਸੱਚ ਸਚੀਰਨੰ
ਵਾਹੁ ਵਾਹੁ ਗੁਰ ਮੁਕਤ ਮੁਕਤੀਰਨੰ ॥੨੧॥
ਵਾਹੁ ਵਾਹੁ ਗੁਰ ਪੂਰਨ ਈਸ਼ਵਰੰ
ਵਾਹੁ ਵਾਹੁ ਗੁਰ ਸੁੱਚ ਸੁਚੀਸਰੰ ॥੨੨॥
ਵਾਹੁ ਵਾਹੁ ਗੁਰ ਘਟਿ ਘਟਿ ਬਿਆਪਨੰ
ਵਾਹੁ ਵਾਹੁ ਗੁਰ ਨਾਥ ਅਨਾਥਨੰ ॥੨੩॥
ਵਾਹੁ ਵਾਹੁ ਗੁਰ ਥਾਪ ਅਥਾਪਨੰ
ਵਾਹੁ ਵਾਹੁ ਗੁਰ ਹਰਿ ਹਰਿ ਜਾਪਨੰ ॥੨੪॥
ਵਾਹੁ ਵਾਹੁ ਗੁਰ ਸਮਰਥ ਪੂਰਨੰ
ਵਾਹੁ ਵਾਹੁ ਗੁਰ ਸੱਚਾ ਸੂਰਨੰ ॥੨੫॥
ਵਾਹੁ ਵਾਹੁ ਗੁਰ ਕਭੂ ਨਾ ਝੂਰਨੰ
ਵਾਹੁ ਵਾਹੁ ਗੁਰ ਕਲਾ ਸੰਪੂਰਨੰ ॥੨੬॥
ਨਾਨਕ ਸੋ ਅੰਗਦ ਗੁਰ ਦੇਵਨਾ
ਸੋ ਅਮਰ ਦਾਸ ਹਰਿ ਸੇਵਨਾ ॥੨੭॥
ਸੋ ਰਾਮ ਦਾਸ ਸੋ ਅਰਜਨਾ
ਸੋ ਹਰਿ ਗੋਬਿੰਦ ਹਰਿ ਪਰਸਨਾ ॥੨੮॥
ਸੋ ਕਰਤਾ ਹਰਿ ਰਾਇ ਦਾਤਾਰਨੰ
ਸੋ ਹਰਿ ਕ੍ਰਿਸ਼ਨ ਅਗੰਮ ਅਪਾਰਨੰ ॥੨੯॥
ਸੋ ਤੇਗ਼ ਬਹਾਦੁਰ ਸਤਿ ਸਰੂਪਨਾ
ਸੋ ਗੁਰੁ ਗੋਬਿੰਦ ਸਿੰਘ ਹਰਿ ਕਾ ਰੂਪਨਾ ॥੩੦॥
ਸਭ eੋਕੋ ਏਕੋ ਏਕਨਾ
ਨਹੀਂ ਭੇਦ ਨਾ ਕਛੂ ਭੀ ਪੇਖਨਾ ॥੩੧॥
ਅਨਕ ਬ੍ਰਹਮਾ ਬਿਸ਼ਨ ਮਹੇਸ਼ਨੰ
ਅਨਕ ਦੇਵੀ ਦੁਰਗਾ ਵੈਸ਼ਨੰ ॥੩੨॥
ਅਨਕ ਰਾਮ ਕਿਸ਼ਨ ਅਵਤਾਰਨੰ
ਅਨਕ ਨਰਸਿੰਘ ਹਰਨਾਕਸੰ ਮਾਰਨੰ ॥੩੩॥
ਅਨਕ ਧਰੂ ਪ੍ਰਹਿਲਾਦਨੰ
ਅਨਕ ਗੋਰਖ ਸਿੱਧ ਸਗਧਨੰ ॥੩੪॥
ਅਨਕ ਅਕਾਸੰ ਪਾਤਾਲਨੰ
ਅਨਕ ਇੰਦਰ ਧਰਮ ਰਾਇ ਜਮਕਾਲਨੰ ॥੩੫॥
ਅਨਕ ਸਿੱਧ ਨਾਥ ਤਪੀਸਰੰ
ਅਨਕ ਜੋਗੀ ਜੋਗ ਜੋਗੀਸਰੰ ॥੩੬॥
ਅਨਕ ਅਨਹਦ ਧੁਨ ਨਾਦਨੰ
ਅਨਕ ਬੈਕੁੰਠ ਸਿੱਧ ਸਮਾਧਨੰ ॥੩੭॥
ਅਨਕ ਖਾਣੀ ਬਾਣੀ ਬ੍ਰਹਿਮੰਡਨੰ
ਅਨਕ ਦੀਪ ਲੋ ਨਵ ਖੰਡਨੰ ॥੩੮॥
ਅਨਕ ਸੂਰ ਅਰ ਬੀਰਨੰ
ਅਨਕ ਪੈਗੰਬਰ ਅਰ ਪੀਰਨੰ ॥੩੯॥
ਅਨਕ ਤੇਤੀਸ ਕਰੋੜਨੰ
ਅਨਕ ਚੰਦ ਅਰ ਸੂਰਨੰ ॥੪੦॥
ਸਭ ਦੀਨ ਗੁਰੂ ਘਰ ਵਾਰਨੰ
ਸਭਨ ਸਿਰ ਗੁਰ ਅਵਤਾਰਨੰ ॥੪੧॥
ਜਨ ਲਾਲ ਦਾਸਨ ਦਾਸਨੰ
ਸਰਨ ਆਇਉ ਸਤਿਗੁਰ ਪਾਸਨੰ ॥੪੨॥
ਸਦਕਾ ਸਰਬੱਤ ਸਾਧ ਸੰਗਤਾ
ਸਤਿਗੁਰ ਤੇ ਹਰਿਨਾਮ ਮੰਗਤਾ ॥੪੩॥
ਜੋਤਿ ਬਿਗਾਸ ਸੰਪੂਰਣ ਹੋਇਆ ਰਚਿਤ ਮੁਨਸ਼ੀ ਨੰਦ ਲਾਲ ਜੀ ਮੁਲਤਾਨੀ ਭੁੱਲ
ਚੁੱਕ ਬਖ਼ਸ਼ਣੀ ਸਦਕਾ ਸਰਬਤ ਸਤਿ ਸੰਗਤਿ ਜਿਊ ਕਾ ਬਿਰਦ ਆਪਣੇ ਕੀ ਪੈਜ
ਰਖਣੀ ਸਰਬਤ ਸਤਿ ਸੰਗਤਿ ਸਦਕਾ ਨਿਹਾਲ ਕਰਨਾ ਵਾਹੁ ਵਾਹੁ ਵਾਹੁ।
|
|
|
|