ਹਿਦਾਇਤਉਲਾ
ਮੀਆਂ ਹਦਾਇਤ ਉੱਲਾ ਉੱਨੀਵੀਂ ਸਦੀ ਦੇ ਦੂਜੇ ਅੱਧ ਦੇ ਚੰਗੇ ਕਵੀਆਂ ਵਿੱਚ ਸ਼ਾਮਿਲ ਹੈ ।
ਉਨ੍ਹਾਂ ਨੇ ਪੰਜਾਬੀ ਵਿੱਚ ਸੀਹਰਫ਼ੀਆਂ, ਬਾਰਾਂ ਮਾਹ, ਦੋਹੜੇ ਅਤੇ ਬੈਂਤ ਲਿਖੇ ਹਨ। ਉਨ੍ਹਾਂ ਨੇ
ਉਰਦੂ ਅਤੇ ਫ਼ਾਰਸੀ ਵਿੱਚ ਵੀ ਰਚਨਾ ਕੀਤੀ ਹੈ । ਉਹ ਲਾਹੌਰ ਦੀ ਗਲੀ ਚਾਬਕ ਸਵਾਰਾਂ
ਵਿੱਚ ਰਹਿੰਦੇ ਸਨ ਅਤੇ ਦਰਜ਼ੀ ਦਾ ਕੰਮ ਕਰਦੇ ਸਨ । ਉਨ੍ਹਾਂ ਦੇ ਉਸਤਾਦ ਵਲੀ ਅੱਲਾ ਸੱਜਨ ਸਨ ।