Devinder Satyarthi
ਦੇਵਿੰਦਰ ਸਤਿਆਰਥੀ

Punjabi Writer
  

ਦੇਵਿੰਦਰ ਸਤਿਆਰਥੀ

ਦੇਵਿੰਦਰ ਸਤਿਆਰਥੀ (੨੮ ਮਈ ੧੯੦੮-੧੨ ਫਰਵਰੀ ੨੦੦੩) ਦਾ ਜਨਮ ਪਟਿਆਲਾ ਰਿਆਸਤ ਦੇ ਨਗਰ ਭਦੌੜ (ਹੁਣ ਜਿਲ੍ਹਾ ਬਰਨਾਲਾ), ਪੰਜਾਬ ਵਿੱਚ ਹੋਇਆ। ਉਹ ਹਿੰਦੀ, ਉਰਦੂ ਅਤੇ ਪੰਜਾਬੀ ਭਾਸ਼ਾਵਾਂ ਦੇ ਵਿਦਵਾਨ ਅਤੇ ਸਾਹਿਤਕਾਰ ਸਨ। ਉਨ੍ਹਾਂ ਦਾ ਮੂਲ ਨਾਂ ਦੇਵਿੰਦਰ ਬੱਤਾ ਸੀ। ਉਨ੍ਹਾਂ ਨੇ ਸਾਰੇ ਦੇਸ਼ ਵਿੱਚ ਘੁੰਮ ਫਿਰ ਕੇ ਲੋਕਜੀਵਨ, ਗੀਤਾਂ ਅਤੇ ਪਰੰਪਰਾਵਾਂ ਨੂੰ ਇਕੱਠਾ ਕਰਕੇ ਕਿਤਾਬਾਂ ਦੇ ਰੂਪ ਵਿਚ ਸਾਂਭਿਆ । ਉਨ੍ਹਾਂ ਨੂੰ ਲੋਕਯਾਤਰੀ ਵੀ ਕਿਹਾ ਜਾਂਦਾ ਹੈ । ਉਨ੍ਹਾਂ ਦੀਆਂ ਪੰਜਾਬੀ ਰਚਨਾਵਾਂ ਹਨ; ਲੋਕਧਾਰਾ: ਗਿੱਧਾ, ਪੰਜਾਬੀ ਲੋਕ ਗੀਤ; ਕਾਵਿ-ਸੰਗ੍ਰਹਿ: ਧਰਤੀ ਦੀਆਂ ਵਾਜਾਂ (੧੯੪੧), ਮੁੜ੍ਹਕਾ ਤੇ ਕਣਕ (੧੯੫੦), ਬੁੱਢੀ ਨਹੀਂ ਧਰਤੀ (੧੯੫੩), ਲੱਕ ਟੁਣੂ-ਟੁਣੂ (੧੯੫੯); ਨਾਵਲ: ਘੋੜਾ ਬਾਦਸ਼ਾਹ, ਸੂਈਬਜ਼ਾਰ; ਕਹਾਣੀ-ਸੰਗ੍ਰਹਿ: ਕੁੰਗ ਪੋਸ਼, ਸੋਨਾਗਾਚੀ, ਦੇਵਤਾ ਡਿਗ ਪਿਆ, ਤਿੰਨ ਬੂਹਿਆਂ ਵਾਲਾ ਘਰ, ਪੈਰਿਸ ਦਾ ਆਦਮੀ, ਨੀਲੀ ਛਤਰੀ ਵਾਲਾ, ਲੰਕਾ ਦੇਸ਼ ਹੈ ਕੋਲੰਬੋ, ਸੰਦਲੀ ਗਲੀ; ਅਨੁਵਾਦ: ਮਿੱਟੀ ਦੀਆਂ ਮੂਰਤਾਂ (ਰਾਮ ਬ੍ਰਿਕਸ਼ ਬੇਨੀਪੁਰੀ ਦੀ ਹਿੰਦੀ ਕਹਾਣੀਆਂ ਦੀ ਕਿਤਾਬ ਮਾਟੀ ਕੀ ਮੂਰਤੇਂ), ਅਮ੍ਰਿਤ ਸੰਤਾਨ (ਗੋਪੀਨਾਥ ਮਹੰਤੀ ਦੀ ਓੜੀਆ ਪੁਸਤਕ), ਇਕੋਤਰ ਸੋ ਕਵਿਤਾ (ਟੈਗੋਰ ਦੀ ਪੁਸਤਕ ਏਕੋਤਰ ਸ਼ਤਿ) ।

ਧਰਤੀ ਦੀਆਂ ਵਾਜਾਂ ਦੇਵਿੰਦਰ ਸਤਿਆਰਥੀ

1. ਅੰਮ੍ਰਿਤ ਕਦੀ ਕਦਾਈਂ
2. ਅਜੰਤਾ
3. ਕੁੱਲੂ ਦਾ ਦੇਵਤਾ
4. ਲਹਿਰੋ ਨੀ ਲਹਿਰੋ
5. ਤਾਜ ਮਹਲ
6. ਮਤਾਂ ਹੰਝੂ ਰੋਵੇਂ ਰੱਤ ਵੇ
7. ਪੈਰ ਸਮੇਂ ਦੇ
8. ਮੁਟਿਆਰਾਂ ਦਾ ਗੀਤ
9. ਅੱਖੀਆਂ ਵੇ
10. ਮੇਰੀ ਨਾਜੋ ਨਾਰ
11. ਧਰਤੀ ਦੀਆਂ ਵਾਜਾਂ
12. ਹਲਦੀ ਘਾਟ

ਮੁੜ੍ਹਕਾ ਤੇ ਕਣਕ ਦੇਵਿੰਦਰ ਸਤਿਆਰਥੀ

1. ਮੁੜ੍ਹਕਾ
2. ਰੇਸ਼ਮ ਦੇ ਕੀੜੇ
3. ਜਗਰਾਤਾ
4. ਨਵੀਂ ਸ਼ਹਿਜ਼ਾਦੀ
5. ਹਿੰਦੁਸਤਾਨ
6. ਇਹ ਬੈਲ
7. ਆਸਾਮ
8. ਓ ਲਹੂ ਮਿੱਟੀ ਦੇ ਗੀਤ
9. ਜੁਗ ਜਾਵੇ ਜੁਗ ਆਵੇ
10. ਕਣਕ
11. ਤੀਵੀਆਂ ਨਹੀਂ ਮਸ਼ੀਨਾਂ
12. ਨਿੱਕੇ ਨਿੱਕੇ ਤਾਰੇ, ਗੋਰੀਏ
13. ਦਮ ਘੁੱਟੇ ਲਾਸ਼ਾਂ ਵਿਚਕਾਰ
14. ਹਾਤੋ

ਬੁੱਢੀ ਨਹੀਂ ਧਰਤੀ ਦੇਵਿੰਦਰ ਸਤਿਆਰਥੀ

1. ਬੁੱਢੀ ਨਹੀਂ ਧਰਤੀ
2. ਪਾਰੁਲ