ਦਰਸ਼ਨ ਸਿੰਘ ਆਸ਼ਟ
ਡਾ. ਦਰਸ਼ਨ ਸਿੰਘ ਆਸ਼ਟ (15 ਦਸੰਬਰ 1965-) ਪੰਜਾਬੀ ਦੇ ਪ੍ਰਸਿਧ ਬਾਲ ਲੇਖਕ, ਕਵੀ ਅਤੇ ਅਨੁਵਾਦਕ ਹਨ । ਉਨ੍ਹਾਂ
ਦਾ ਜਨਮ ਪਿੰਡ ਬਰਾਸ, ਤਹਿ. ਪਾਤੜਾਂ (ਪਟਿਆਲਾ) ਵਿਖੇ ਪਿਤਾ ਬਲਵੰਤ ਸਿੰਘ
ਅਤੇ ਮਾਤਾ ਸੁਰਜੀਤ ਕੌਰ ਦੇ ਘਰ ਹੋਇਆ। ਆਪ ੧੯੮੦ ਤੋਂ ਲਗਾਤਾਰ ਆਪਣੀਆਂ ਪੁਸਤਕਾਂ 'ਮੇਰੀ ਫੁੱਲ ਕਿਆਰੀ'
ਅਤੇ 'ਬਸੰਤ ਰੁੱਤੇ', ਬਾਲ ਸੰਦੇਸ਼ ਆਦਿ ਰਾਹੀਂ ਪੰਜਾਬੀ ਸਾਹਿਤ ਸਿਰਜਨਾ ਵਿੱਚ ਆਪਣਾ ਵਿਸ਼ੇਸ਼ ਯੋਗਦਾਨ ਪਾ ਰਹੇ ਹਨ।
ਉਨ੍ਹਾਂ ਦੀਆਂ ਰਚਨਾਵਾਂ ਵਿੱਚ ਚੰਗੀਆਂ ਆਦਤਾਂ -ਬਾਲ ਕਹਾਣੀਆਂ, ਸੁਰੀਲੀ ਬੰਸਰੀ -ਬਾਲ ਕਹਾਣੀਆਂ, ਨਾਟਕ ਵੰਨ ਸੁਵੰਨੇ -ਬਾਲ ਨਾਟਕ. ਬਾਗਾਂ ਵਾਲਾ ਪਿੰਡ -ਬਾਲ ਕਹਾਣੀਆਂ,
ਪੰਜਾਬੀ ਬਾਲ ਸਾਹਿਤ ਦਾ ਆਲੋਚਨਾਤਮਕ ਮੁਹਾਂਦਰਾ- ਆਲੋਚਨਾ, ਬਾਲ ਬਾਤਾਂ -ਕਹਾਣੀਆਂ, ਬਾਲ ਗੀਤ, ਸ਼ਾਬਾਸ਼ ਧੀਏ! -ਬਾਲ ਕਹਾਣੀਆਂ, ਨਿੱਕੀਆਂ ਖੇਡਾਂ-ਅਨੁਵਾਦਿਤ ਕਾਰਜ
ਆਦਿ ਸ਼ਾਮਿਲ ਹਨ । ਉਨ੍ਹਾਂ ਨੂੰ ਮਿਲੇ ਸਨਮਾਨਾਂ ਵਿੱਚ ਭਾਸ਼ਾ ਵਿਭਾਗ ਪੰਜਾਬ,ਪੰਜਾਬ ਸਟੇਟ ਯੂਨੀਵਰਸਿਟੀ ਟੈਕਸਟ ਬੁਕ ਬੋਰਡ -ਪੰਜਾਬ ਸਾਹਿਤ ਅਕਾਦਮੀ,
ਭਾਰਤੀਯ ਬਾਲ ਕਲਿਆਣ ਸੰਸਥਾਨ (ਰਜਿ;), ਕਾਨ੍ਹਪੁਰ (ਉਤਰ ਪ੍ਰਦੇਸ਼), ਪੰਜਾਬੀ ਸੱਥ ਲਾਂਬੜਾ (ਜਲੰਧਰ), ਡਾ. ਭੀਮਰਾਓ ਅੰਬੇਦਕਰ ਯੂਨੀਵਰਸਿਟੀ, ਇੰਸਟੀਚਿਊਟ ਆਫ਼ ਪੰਜਾਬੀ ਚਿਲਡਰਨ ਲਿਟਰੇਰੀ ਬੋਰਡ, ਲਾਹੌਰ (ਪਾਕਿਸਤਾਨ),
ਬਾਲ ਚੇਤਨਾ, ਜੈਪੁਰ (ਰਾਜਸਥਾਨ) ਵਲੋਂ 'ਮੋਤੀ ਮਿਸਰੀ ਬਾਲ ਸਾਹਿਤ ਪੁਰਸਕਾਰ' ਆਦਿ ਸ਼ਾਮਿਲ ਹਨ ।