ਚਰਨ ਪੁਆਧੀ
ਚਰਨ ਪੁਆਧੀ (੧ ਜਨਵਰੀ ੧੯੬੭-) ਪੰਜਾਬੀ ਅਤੇ ਇਸਦੀ ਉਪ ਬੋਲੀ ਪੁਆਧੀ ਵਿੱਚ ਲਿਖਣ ਵਾਲਾ ਲੇਖਕ ਹਨ।
ਉਨ੍ਹਾਂ ਨੇ ਕਰੀਬ ੪੦ ਕਵਿਤਾਵਾਂ ਪੁਆਧੀ ਬੋਲੀ ਵਿੱਚ ਲਿਖੀਆਂ ਹਨ। ਪੁਆਧੀ ਸਤਲੁਜ ਤੋਂ ਘੱਗਰ ਦਰਿਆ ਦੇ ਵਿਚਕਾਰ
ਬੋਲੀ ਜਾਣ ਵਾਲੀ ਪੰਜਾਬੀ ਦੀ ਉਪ ਬੋਲੀ ਹੈ।ਉਨ੍ਹਾਂ ਦਾ ਜਨਮ ਪਿਤਾ ਸ੍ਰੀ ਜੁਗਿੰਦਰ ਸਿੰਘ ਤੇ ਮਾਤਾ ਸ੍ਰੀਮਤੀ ਦਲਬੀਰ
ਕੌਰ ਦੇ ਘਰ ਸੰਗਰੂਰ ਜ਼ਿਲ੍ਹੇ ਦੇ ਪਿੰਡ ਥੰਮ੍ਹਣ ਸਿੰਘ ਵਾਲਾ ਵਿਖੇ ਹੋਇਆ। ਉਨ੍ਹਾਂ ਨੇ ਸਰਕਾਰੀ ਹਾਈ ਸਕੂਲ ਪੰਜੋਲਾ ਤੋਂ
ਦਸਵੀਂ ਪਾਸ ਕੀਤੀ ਅਤੇ ਉਨ੍ਹਾਂ ਨੇ ਉਰਦੂ ਅਤੇ ਪੱਤਰਕਾਰੀ ਦੇ ਡਿਪਲੋਮੇ ਵੀ ਪਾਸ ਕੀਤੇ। ਸਾਲ ੧੯੭੮ ਵਿਚ ਪਰਿਵਾਰ
ਸਮੇਤ ਪਪਰਾਲਾ ਆ ਗਏ ਅਤੇ ਉਨ੍ਹਾਂ ਨੇ ਕੁਝ ਸਮਾਂ ਆਪਣੇ ਨਾਂ ਨਾਲ 'ਪਪਰਾਲਵੀ' ਤਖੱਲਸ ਲਾ ਲਿਆ ਸੀ। ਉਨ੍ਹਾਂ ਦੀਆਂ
ਰਚਨਾਵਾਂ ਵਿੱਚ ਕੌਡੀ ਬਾਡੀ ਦੀ ਗੁਲੇਲ, ਪੰਜਾਬੀ ਕੈਦਾ, ਪੁਆਧੀ ਗੀਤ, ਆਓ ਪੁਆਧੀ ਗੀਤ ਸੁਣਾਮਾ, ਰੇਲੂ ਰਾਮ ਦੀ ਬੱਸ,
ਮੋਘੇ ਵਿਚਲੀ ਚਿੜੀ, ਏਕ ਬਾਰ ਕੀ ਬਾਤ ਹੈ, ਪੰਜਾਬੀ ਸਿੱਖੀਏ ਆਦਿ ਸ਼ਾਮਿਲ ਹਨ ।