ਚੰਨਣ ਸਿੰਘ ਜੇਠੂਵਾਲੀਆ
ਚੰਨਣ ਸਿੰਘ ਜੇਠੂਵਾਲੀਆ (1877-1960) ਪੇਸ਼ੇ ਵਜੋਂ ਇੰਜੀਨੀਅਰ ਸਨ । ਉਨ੍ਹਾਂ ਦੀ ਕਵਿਤਾ ਦਾ ਸਫ਼ਰ ਉਨ੍ਹਾਂ ਦੇ ੬੫ਵੇਂ ਵਰ੍ਹੇ ਤੋਂ ਸ਼ੁਰੂ ਹੋਇਆ । ਉਨ੍ਹਾਂ ਨੂੰ ਪੰਜਾਬੀ ਦੇ ਮੁਢਲੇ ਅਗਾਂਹਵਧੂ ਕਵੀਆਂ ਵਿੱਚ ਗਿਣਿਆਂ ਜਾਂਦਾ ਹੈ । ਉਨ੍ਹਾਂ ਦੀਆਂ ਰਚਨਾਵਾਂ ਵਿਚ 'ਮਨ-ਆਈਆਂ' ਅਤੇ 'ਆਪ-ਮੁਹਾਰੀਆਂ' ਸ਼ਾਮਿਲ ਹਨ ।