ਚਾਨਣ ਗੋਬਿੰਦਪੁਰੀ
ਚਾਨਣ ਗੋਬਿੰਦਪੁਰੀ (5 ਫ਼ਰਵਰੀ 1924-29 ਜਨਵਰੀ 2006) ਪੰਜਾਬੀ ਦੇ ਪ੍ਰਸਿੱਧ ਗ਼ਜ਼ਲਗੋ ਅਤੇ ਗੀਤਕਾਰ ਸਨ ।
ਉਨ੍ਹਾਂ ਦਾ ਪੂਰਾ ਨਾਂ ਚਾਨਣ ਰਾਮ ਕਲੇਰ ਸੀ। ਉਨ੍ਹਾਂ ਦਾ ਜਨਮ ਪਿੰਡ ਗੋਬਿੰਦਪੁਰਾ, ਜ਼ਿਲਾ ਜਲੰਧਰ ਵਿਚ ਹੋਇਆ ।
ਉਨ੍ਹਾਂ ਨੂੰ ਸ਼ਾਇਰੀ ਦਾ ਸ਼ੌਕ ਬਚਪਨ ਤੋਂ ਸੀ । ਚੌਦਾਂ ਸਾਲਾਂ ਦੀ ਉਮਰ ਵਿਚ ਪਹਿਲੀ ਰਚਨਾ ਲਿਖੀ । ਕਿੱਤੇ ਵਜੋਂ ਦਿੱਲੀ ਵਿਖੇ
ਮਨਿਸਟਰੀ ਆਫ਼ ਕੈਮੀਕਲ ਫ਼ਰਟੇਲਾਈਜ਼ਰਜ਼ ਵਿਚ ਕੰਮ ਕਰਦੇ ਸਨ ਅਤੇ ਅੰਡਰ ਸੈਕਟਰੀ ਦੇ ਉੱਚ ਅਹੁਦੇ ਤੋਂ ਰਿਟਾਇਰ ਹੋਏ ।
ਉਹ ਗ਼ਜ਼ਲ ਦੀ ਤਕਨੀਕ ਦੇ ਉਸਤਾਦ ਸਨ। ਉਹ ਹਿੰਦੀ ਦੇ ਵੀ ਲੇਖਕ ਸਨ ਅਤੇ ਜੋਸ਼ ਮਲਸਿਆਨੀ ਦੇ ਸ਼ਾਗਿਰਦ ਸਨ ।
ਉਨ੍ਹਾ ਦਾ ਕਲਾਮ ਗਾਉਣ ਵਾਲੇ ਫ਼ਨਕਾਰਾਂ ਵਿਚ ਤੁਫ਼ੈਲ ਨਿਆਜ਼ੀ, ਸੁਰਿੰਦਰ ਕੌਰ, ਗੁਰਦਾਸ ਮਾਨ ਤੇ ਆਸਾ ਸਿੰਘ ਮਸਤਾਨਾ ਸ਼ਾਮਿਲ ਹਨ ।
ਉਨ੍ਹਾਂ ਦੀਆਂ ਰਚਨਾਵਾਂ ਹਨ: ਸਾਡਾ ਲੋਕ ਵਿਰਸਾ (2011), ਪੰਜਾਬੀ ਲੋਕ ਕਾਵਿ ਦੇ ਮੀਲ ਪੱਥਰ, ਪੰਜਾਬੀ ਗ਼ਜ਼ਲ, ਗ਼ਜ਼ਲ ਤੇ ਅਰੂਜ਼ (1994),
ਗਜ਼ਲ ਦੀਪ, ਗੁਲਜਾਰ ਚਾਨਣ (1955), ਮਿਠੀਆਂ ਪੀੜਾਂ (1958), ਗੀਤ ਮੰਜਰੀ (ਹਿੰਦੀ ਗੀਤ, 1978), ਗਜ਼ਲ ਇੱਕ ਅਧਿਅਨ (1980)
ਅਤੇ ਗਜ਼ਲ ਦੀ ਮਹਿਕ (2002)।