ਬਾਬਾ ਨਜਮੀ (੧੯੪੮-) ਦਾ ਜਨਮ ਲਾਹੌਰ (ਪਾਕਿਸਤਾਨ) ਵਿਚ ਹੋਇਆ । ਉਨ੍ਹਾਂ ਦਾ ਨਾਂ ਬਸ਼ੀਰ ਹੁਸੈਨ ਨਜਮੀ ਹੈ ਅਤੇ ਬਾਬਾ ਨਜਮੀ ਨਾਂ ਹੇਠ ਉਹ ਕਾਵਿ ਰਚਨਾ ਕਰਦੇ ਹਨ । ਉਹ ਪੰਜਾਬੀ ਦੇ ਕ੍ਰਾਂਤੀਕਾਰੀ ਕਵੀ ਹਨ। ਉਨ੍ਹਾਂ ਦੀ ਕਵਿਤਾ ਸਰਲ ਅਤੇ ਆਮ ਆਦਮੀ ਦੀ ਸਮਝ ਵਿਚ ਆਉਣ ਵਾਲੀ ਹੈ ।ਉਹਨਾਂ ਦੀ ਕਵਿਤਾ ਦੇ ਵਿਸ਼ੇ ਆਮ ਆਦਮੀ ਦੀਆਂ ਸਮਸਿਆਵਾਂ ਅਤੇ ਪੰਜਾਬੀ ਬੋਲੀ ਬਾਰੇ ਚਿੰਤਾ ਹਨ। ਉਹ ਆਮ ਲੋਕਾਂ ਦੇ ਦੁਖ-ਦਰਦ ਲਈ ਵੇਲੇ ਦੀਆਂ ਸਰਕਾਰਾਂ ਨੂੰ ਦੋਸ਼ੀ ਮੰਨਦੇ ਹਨ। ਉਨ੍ਹਾਂ ਦੀਆਂ ਕਾਵਿ ਰਚਨਾਵਾਂ ਹਨ; ਅੱਖਰਾਂ ਵਿੱਚ ਸਮੁੰਦਰ (੧੯੮੬), ਸੋਚਾਂ ਵਿੱਚ ਜਹਾਨ (੧੯੯੫) ਅਤੇ ਮੇਰਾ ਨਾਂ ਇਨਸਾਨ ।