ਅਮਰਜੀਤ ਚੰਦਨ
ਅਮਰਜੀਤ ਚੰਦਨ (ਨਵੰਬਰ ੧੯੪੬-) ਲੰਦਨ (ਯੂਨਾਇਟਡ ਕਿੰਗਡਮ) ਵਿੱਚ ਵੱਸਦੇ ਬਹੁ-ਪੱਖੀ ਪੰਜਾਬੀ ਅਤੇ ਅੰਗਰੇਜ਼ੀ ਲੇਖਕ ਹਨ।
ਉਨ੍ਹਾਂ ਦਾ ਜਨਮ ਨੈਰੋਬੀ (ਕੀਨੀਆ) ਵਿੱਚ ਹੋਇਆ ਸੀ। ਪੰਜਾਬ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕੀਤੀ ਅਤੇ ਨਕਸਲੀ ਲਹਿਰ ਵਿੱਚ
ਸਰਗਰਮ ਹੋ ਗਏ।ਲਗਪਗ ਦੋ ਸਾਲ ਗੁਪਤਵਾਸ ਵਾਂਗ ਗੁਜਾਰੇ। ਫਿਰ ਕਈ ਸਾਹਿਤਕ ਮੈਗਜ਼ੀਨਾਂ ਅਤੇ ਰਸਾਲਿਆਂ ਵਿੱਚ ਕੰਮ ਕੀਤਾ
ਅਤੇ ੧੯੮੦ ਵਿੱਚ ਇੰਗਲੈਂਡ ਚਲੇ ਗਏ। ਉਨ੍ਹਾਂ ਦੀਆਂ ਰਚਨਾਵਾਂ ਹਨ; ਕਾਵਿ-ਸੰਗ੍ਰਹਿ: ਕੌਣ ਨਹੀਂ ਚਾਹੇਗਾ, ਕਵਿਤਾਵਾ, ਜੜ੍ਹਾਂ, ਬੀਜਕ,
ਛੰਨਾ, ਗੁੱਥਲੀ, ਗੁੜ੍ਹਤੀ, ਅੰਨਜਲ, ਪ੍ਰੇਮ ਕਵਿਤਾਵਾਂ (ਚੋਣਵੀਂ ਕਵਿਤਾ), Sonata for Four Hands (ਅੰਗਰੇਜ਼ੀ ਅਤੇ ਪੰਜਾਬੀ),
ਅਨਾਰਾਂ ਵਾਲਾ ਵਿਹੜਾ; ਵਾਰਤਕ: ਨਿਸ਼ਾਨੀ, ਫੈਲਸੂਫੀਆਂ, ਲਿਖਤ ਪੜ੍ਹਤ (ਲੇਖ); ਹੋਰ:ਲੰਮੀ ਲੰਮੀ ਨਦੀ ਵਹੈ (ਸਮੇਂ ਬਾਰੇ ਚੋਣਵੀਂ ਕਵਿਤਾ) ।